Index Labels

ਨਹੀਂ ਸੁਧਰੇ ਹਨੀ ਸਿੰਘ, ਕਿਹਾ ਤੁਹਾਡੀ ….. ‘ਚ ਦਮ ਹੈ ਤਾਂ ਬੰਦ ਕਰਵਾ ਲਓ’

. . No comments:

ਅਸ਼ਲੀਲ ਗਾਇਕੀ ਦੇ ਚੱਲਦਿਆਂ ਆਪਣੇ ਖਿਲਾਫ ਨਵਾਂਸ਼ਹਿਰ ‘ਚ ਦਰਜ ਮਾਮਲੇ ਨੂੰ ਰੱਦ ਕਰਵਾਉਣ ਲਈ ਹਾਈ ਕੋਰਟ ਦੇ ਚੱਕਰ ਲਾ ਰਹੇ ਹਨੀ ਸਿੰਘ ਸੁਧਰਨ ਦਾ ਨਾਂ ਨਹੀਂ ਲੈ ਰਹੇ। ਹਾਲ ਹੀ ਵਿਚ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ਵਿਚ ਗਾਏ ਗਏ ਗੀਤ ‘ਪਾਰਟੀ ਆਲ ਨਾਈਟ’ ਵਿਚ ਹਨੀ ਸਿੰਘ ਨੇ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਗਾਣੇ ਵਿਚ ਹਨੀ ਸਿੰਘ ਕਹਿ ਰਹੇ ਹਨ ‘ਅੱਜ ਬੋਤਲਾਂ ਖੁੱਲ੍ਹਣ ਦਿਓ, ਦਾਰੂ ਸ਼ਾਰੂ ਡੁੱਲਣ ਦਿਓ ਵਿਸਕੀ ਦਾ ਪੈਗ ਲਗਾ ਕੇ ਸਾਰੀ ਦੁਨੀਆ ਭੁੱਲਣ ਦਿਓ’ ਸੁਨਲੋ ਸਾਰੀ ਦੁਨੀਆ ਵਾਲੋ, ਜਿਤਨਾ ਭੀ ਤੁਮ ਜ਼ੋਰ ਲਗਾ ਲੋ, ਕਰੇਂਗੇ ਪਾਰਟੀ ਸਾਰੀ ਰਾਤ, …. ਮੇਂ ਦਮ ਹੈ ਤੋ ਬੰਦ ਕਰਵਾ ਲੋ।
ਹਨੀ ਸਿੰਘ ਦੇ ਇਸ ਗੀਤ ‘ਤੇ ਸੈਂਸਰ ਬੋਰਡ ਦੀ ਨਜ਼ਰ ਪਈ ਹੈ ਜਾਂ ਨਹੀਂ ਇਹ ਤਾਂ ਅਜੇ ਨਹੀਂ ਕਿਹਾ ਜਾ ਸਕਦਾ ਪਰ ਹਨੀ ਸਿੰਘ ਦੇ ਇਸ ਗੀਤ ਨੂੰ ਯੂ ਟਿਊਬ ‘ਤੇ 80 ਹਜ਼ਾਰ ਤੋਂ ਜ਼ਿਆਦਾ ਹਿੱਟ ਮਿਲ ਚੁੱਕੇ ਹਨ। ਆਪਣੇ ਖਿਲਾਫ ਦਰਜ ਮਾਮਲੇ ਨੂੰ ਰੱਦ ਕਰਵਾਉਣ ਲਈ ਅਦਾਲਤਾਂ ਦੇ ਚੱਕਰ ਕੱਟ ਰਹੇ ਹਨੀ ਸਿੰਘ ਲਈ ਇਹ ਗੀਤ ਇਕ ਨਵੀਂ ਮੁਸੀਬਤ ਵੀ ਖੜ੍ਹੀ ਕਰ ਸਕਦਾ ਹੈ। ਫਿਲਹਾਲ ਵੇਖਣਾ ਇਹ ਹੋਵੇਗਾ ਕਿ ਹਨੀ ਸਿੰਘ ਦੇ ਇਸ ਗੀਤ ‘ਤੇ ਸੈਂਸਰ ਬੋਰਡ ਦਾ ਕੀ ਰੁਖ਼ ਰਹਿੰਦਾ ਹੈ।

No comments:

Related Posts Plugin for WordPress, Blogger...